ਮਾਸਕੋ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੇ ਯੂਕਰੇਨ ਜੰਗ ਦੇ ਖ਼ਾਤਮੇ ਲਈ ਗੱਲਬਾਤ ਕਰਨ ਵਾਸਤੇ ਸਹਿਮਤੀ ਜਤਾਈ ਹੈ। ਟਰੰਪ ਨੇ ਸੋਸ਼ਲ ਮੀਡੀਆ ਪੋਸਟ ’ਚੱ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪੂਤਿਨ ਨਾਲ ਫੋਨ ’ਤੇ ਗੱਲਬਾਤ ਹੋਈ ਹੈ ਤੇ ਉਹ ਦੋਵੋਂ ਰਲ ਕੇ ਕੰਮ ਕਰਨਗੇ। ਇਸ ਫੋਨ ਮਗਰੋਂ ਰੂਸ ਨੇ ਅਮਰੀਕੀ ਸਕੂਲ ਅਧਿਆਪਕ ਮਾਰਕ ਫੌਜੈਲ ਨੂੰ ਰਿਹਾਅ ਕਰ ਦਿੱਤਾ ਜੋ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਬੰਦੀ ਸੀ। ਉਧਰ ਰੂਸੀ ਅਪਰਾਧੀ ਅਲੈਗਜ਼ੈਂਡਰ ਵਿਨਿਕ ਨੂੰ ਅਮਰੀਕਾ ਵੱਲੋਂ ਰਿਹਾਅ ਕੀਤਾ ਜਾ ਰਿਹਾ ਹੈ।
ਪੂਤਿਨ ਯੂਕਰੇਨ ਜੰਗ ਦੇ ਖ਼ਾਤਮੇ ਲਈ ਵਾਰਤਾ ’ਤੇ ਸਹਿਮਤ: ਟਰੰਪ
