ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਕਮਾਲ ਦਾ ਬਿਜਨੈੱਸ ਆਈਡੀਆ ਲੈ ਕੇ ਆਏ ਹਾਂ। ਆਮ ਤੌਰ ‘ਤੇ ਲੋਕ ਸੋਚਦੇ ਹਨ ਕਿ ਕੋਈ ਵੀ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਬਹੁਤ ਸਾਰੇ ਪੈਸੇ ਦੀ ਲੋੜ ਹੰਦੀ ਹੈ। ਪਰ, ਅਸੀਂ ਤੁਹਾਨੂੰ ਅਜਿਹੇ ਕਾਰੋਬਾਰ ਬਾਰੇ ਦੱਸਣ ਜਾ ਰਹੇ ਹਾਂ। ਜਿਸ ਵਿੱਚ ਤੁਸੀਂ ਘੱਟ ਪੈਸੇ ਲਗਾ ਕੇ ਕੁਝ ਦਿਨਾਂ ਵਿੱਚ ਚੰਗਾ ਮੁਨਾਫਾ ਕਮਾ ਸਕਦੇ ਹੋ। ਇਹ ਪੇਪਰ ਨੈਪਕਿਨ ਯਾਨੀ ਟਿਸ਼ੂ ਪੇਪਰ ਬਣਾਉਣ ਦਾ ਕਾਰੋਬਾਰ ਹੈ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਰਕਾਰ ਵੀ ਮਦਦ ਕਰ ਰਹੀ ਹੈ। ਤੁਸੀਂ ਪੇਪਰ ਨੈਪਕਿਨ ਬਣਾਉਣ ਲਈ ਇੱਕ ਮੈਨੁਫੈਕਚਰਿੰਗ ਯੂਨਿਟ ਸਥਾਪਤ ਕਰਕੇ ਭਾਰੀ ਮੁਨਾਫ਼ਾ ਕਮਾ ਸਕਦੇ ਹੋ। ਇਸ ਲਈ, ਤੁਸੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਕਿਸੇ ਵੀ ਬੈਂਕ ਵਿੱਚ ਅਰਜ਼ੀ ਦੇ ਸਕਦੇ ਹੋ। ਇਸਦੇ ਲਈ ਤੁਹਾਨੂੰ ਇੱਕ ਫਾਰਮ ਭਰਨਾ ਹੋਵੇਗਾ ਜਿਸ ਵਿੱਚ ਤੁਹਾਨੂੰ ਇਹ ਵੇਰਵੇ ਦੇਣੇ ਪੈਣਗੇ। ਨਾਮ, ਪਤਾ, ਕਾਰੋਬਾਰ ਦਾ ਪਤਾ, ਸਿੱਖਿਆ, ਮੌਜੂਦਾ ਆਮਦਨ ਅਤੇ ਕਿੰਨਾ ਕਰਜ਼ਾ ਚਾਹੀਦਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਸੈਸਿੰਗ ਫੀਸ ਜਾਂ ਗਰੰਟੀ ਫੀਸ ਦੇਣ ਦੀ ਕੋਈ ਲੋੜ ਨਹੀਂ ਹੈ। ਕਰਜ਼ੇ ਦੀ ਰਕਮ ਆਸਾਨ ਕਿਸ਼ਤਾਂ ਵਿੱਚ ਵਾਪਸ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਦੀ ਬਦਲਦੀ ਜੀਵਨ ਸ਼ੈਲੀ ਵਿੱਚ ਟਿਸ਼ੂ ਪੇਪਰ ਯਾਨੀ ਨੈਪਕਿਨ ਦੀ ਵਰਤੋਂ ਬਹੁਤ ਵੱਧ ਗਈ ਹੈ। ਆਮ ਤੌਰ ‘ਤੇ ਹੱਥ ਅਤੇ ਮੂੰਹ ਸਾਫ਼ ਕਰਨ ਲਈ ਟਿਸ਼ੂ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜਕੱਲ੍ਹ ਇਸ ਦੀ ਵਰਤੋਂ ਲਗਭਗ ਹਰ ਜਗ੍ਹਾ ਕੀਤੀ ਜਾਂਦੀ ਹੈ ਜਿਵੇਂ ਕਿ ਰੈਸਟੋਰੈਂਟ, ਹੋਟਲ, ਢਾਬੇ, ਦਫ਼ਤਰ, ਹਸਪਤਾਲ ਆਦਿ। ਟਿਸ਼ੂ ਪੇਪਰ ਦੇ ਕਾਰੋਬਾਰ ਵਿੱਚ ਕਿੰਨਾ ਨਿਵੇਸ਼ ਕਰਨਾ ਚਾਹੀਦਾ ਹੈ?
ਜੇਕਰ ਤੁਸੀਂ ਪੇਪਰ ਨੈਪਕਿਨ ਯਾਨੀ ਟਿਸ਼ੂ ਪੇਪਰ ਦੀ ਨਿਰਮਾਣ ਯੂਨਿਟ ਸਥਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲਗਭਗ 3.50 ਲੱਖ ਰੁਪਏ ਦਾ ਪ੍ਰਬੰਧ ਕਰਨਾ ਪਵੇਗਾ। ਇੰਨੇ ਪੈਸੇ ਹੋਣ ਤੋਂ ਬਾਅਦ, ਤੁਸੀਂ ਕਿਸੇ ਵੀ ਬੈਂਕ ਤੋਂ ਮੁਦਰਾ ਯੋਜਨਾ ਤਹਿਤ ਕਰਜ਼ੇ ਲਈ ਅਪਲਾਈ ਕਰ ਸਕਦੇ ਹੋ। ਕਿਉਂਕਿ ਤੁਹਾਡੇ ਕੋਲ 3.50 ਲੱਖ ਰੁਪਏ ਹਨ, ਤੁਹਾਨੂੰ ਬੈਂਕ ਤੋਂ ਲਗਭਗ 3.10 ਲੱਖ ਰੁਪਏ ਟਰਮ ਲੋਨ ਵਜੋਂ ਅਤੇ 5.30 ਲੱਖ ਰੁਪਏ ਤੱਕ ਵਰਕਿੰਗ ਕੈਪੀਟਲ ਲੋਨ ਵਜੋਂ ਮਿਲੇਗਾ। ਇੰਨੀ ਹੋਵੇਗੀ ਕਮਾਈ: ਇੱਕ ਸਾਲ ਵਿੱਚ 1.50 ਲੱਖ ਕਿਲੋਗ੍ਰਾਮ ਪੇਪਰ ਨੈਪਕਿਨ ਤਿਆਰ ਕੀਤੇ ਜਾ ਸਕਦੇ ਹਨ। ਇਸ ਨੂੰ ਲਗਭਗ 65 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵੇਚਿਆ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਇੱਕ ਸਾਲ ਵਿੱਚ ਲਗਭਗ 97.50 ਲੱਖ ਰੁਪਏ ਦਾ ਕਾਰੋਬਾਰ ਕਰ ਸਕਦੇ ਹੋ। ਜੇਕਰ ਸਾਰੇ ਖਰਚੇ ਘਟਾ ਦਿੱਤੇ ਜਾਣ, ਤਾਂ ਸਾਲਾਨਾ ਲਗਭਗ 10-12 ਲੱਖ ਰੁਪਏ ਦੀ ਬਚਤ ਹੋ ਸਕਦੀ ਹੈ। ਤੁਸੀਂ ਆਪਣੇ ਨੈਪਕਿਨ ਵੇਚਣ ਲਈ ਬਹੁ-ਰਾਸ਼ਟਰੀ ਕੰਪਨੀਆਂ ਨਾਲ ਵੀ ਸਮਝੌਤਾ ਕਰ ਸਕਦੇ ਹੋ। ਇਸ ਤਰ੍ਹਾਂ, ਲਾਗਤ ਘਟਾਉਣ ਤੋਂ ਬਾਅਦ, ਤੁਸੀਂ ਸਿਰਫ਼ ਇੱਕ ਮਹੀਨੇ ਵਿੱਚ 1 ਲੱਖ ਰੁਪਏ ਤੱਕ ਦਾ ਸ਼ੁੱਧ ਲਾਭ ਕਮਾ ਸਕਦੇ ਹੋ। ਇਸ ਨਾਲ ਤੁਸੀਂ ਹੌਲੀ-ਹੌਲੀ ਸਾਰਾ ਕਰਜ਼ਾ ਵਾਪਸ ਕਰ ਸਕਦੇ ਹੋ।
Business Idea: ਹਰ ਮੌਸਮ 'ਚ ਰਹਿੰਦੀ ਹੈ ਇਸ ਪ੍ਰਾਡਕਟ ਦੀ ਮੰਗ, ਇਸ ਕਾਰੋਬਾਰ ਨਾਲ ਹੋਵੇਗੀ ਲੱਖਾਂ ਦੀ ਕਮਾਈ
.jpg)