ਹਿਮਾਚਲ ਕ੍ਰਿਕਟ ਐਸੋਸੀਏਸ਼ਨ ਨੇ ਪੀ. ਸੀ. ਏ. ਨੂੰ 5-0 ਨਾਲ ਪਛਾੜਿਆ

ਜਿਵੇਂ ਹੀ ਕ੍ਰਿਕਟ ਵਿਸ਼ਵ ਕੱਪ-2023 ਦੇ ਪ੍ਰੋਗਰਾਮ ਦਾ ਐਲਾਨ ਹੋੋਇਆ, ਤੁਰੰਤ ਹੀ ਹਿਮਾਚਲ ਵਿਚ ਖੁਸ਼ੀ ਤੇ ਪੰਜਾਬ ਵਿਚ ਨਿਰਾਸ਼ਾ ਦਾ ਮਾਹੌਲ ਦਿਖਾਈ ਦੇਣ ਲੱਗਾ। ਇਸਦੇ ਪਿੱਛੇ ਕਾਰਨ ਇਹ ਸੀ ਕਿ ਵਿਸ਼ਵ ਕੱਪ ਦੇ 5 ਮੈਚਾਂ ਦਾ ਆਯੋਜਨ ਹਿਮਾਚਲ ਦੇ ਧਰਮਸ਼ਾਲਾ ਵਿਚ ਹਿਮਾਚਲ ਕ੍ਰਿਕਟ ਐਸੋਸ਼ੀਏਸ਼ਨ (ਐੱਚ. ਪੀ. ਸੀ. ਏ.) ਕਰੇਗਾ ਜਦਕਿ ਪੰਜਾਬ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਅਧਿਕਾਰੀ, ਕਰਮਚਾਰੀ ਤੇ ਪੰਜਾਬ ਦੇ ਕ੍ਰਿਕਟ ਪ੍ਰੇਮੀ ਟੀ. ਵੀ. ’ਤੇ ਮੈਚ ਦੇਖਦੇ ਹੋਏ ਉਸ ਮਜ਼ੇ ਤੋਂ ਵਾਂਝੇ ਰਹਿ ਜਾਣਗੇ, ਜਿਹੜਾ ਮਜ਼ਾ ਪ੍ਰਤੱਖ ਰੂਪ ਨਾਲ ਮੈਦਾਨ ਵਿਚ ਹਾਸਲ ਹੁੰਦਾ ਹੈ।