Canada ਨਾਲ ਜੁੜੀਆਂ ਖ਼ਬਰਾਂ ਦੇ ਲਿੰਕ ਹਟਾਏਗਾ Google

Canada ਨਾਲ ਜੁੜੀਆਂ ਖ਼ਬਰਾਂ ਦੇ ਲਿੰਕ ਹਟਾਏਗਾ Google
ਸਰਚ ਇੰਜਣ ਗੂਗਲ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਆਪਣੇ ਪਲੇਟਫਾਰਮ ਤੋਂ ਦੇਸ਼ ਨਾਲ ਸਬੰਧਤ ਖਬਰਾਂ ਦੇ ਲਿੰਕ ਹਟਾ ਦੇਵੇਗਾ। ਗੂਗਲ ਇਹ ਕਦਮ ਕੈਨੇਡਾ 'ਚ ਲਾਗੂ ਹੋਣ ਵਾਲੇ ਨਵੇਂ ਕਾਨੂੰਨ ਦੇ ਮੱਦੇਨਜ਼ਰ ਚੁੱਕੇਗਾ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕੈਨੇਡਾ ਵਿੱਚ ਡਿਜੀਟਲ ਕੰਪਨੀਆਂ ਲਈ ਉਹਨਾਂ ਦੇ ਪਲੇਟਫਾਰਮਾਂ 'ਤੇ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਜਾਂ ਤਬਦੀਲੀਆਂ ਨਾਲ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਮੱਗਰੀਆਂ ਦੇ ਬਦਲੇ ਸੰਬੰਧਿਤ ਮੀਡੀਆ ਸੰਸਥਾਵਾਂ ਨੂੰ ਭੁਗਤਾਨ ਕਰਨਾ ਲਾਜ਼ਮੀ ਹੋ ਜਾਵੇਗਾ।