Attack on BJP office by mob in Manipur

ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਖਵੈਰਾਮਬੰਦ ਬਾਜ਼ਾਰ 'ਚ ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਵੀਰਵਾਰ ਸ਼ਾਮ ਨੂੰ ਅੱਥਰੂ ਗੈਸ ਦੇ ਗੋਲ਼ੇ ਦਾਗੇ। ਕਾਂਗਪੋਕਪੀ ਜ਼ਿਲ੍ਹੇ 'ਚ ਸਵੇਰੇ ਗੋਲ਼ੀਬਾਰੀ 'ਚ ਮਾਰੇ ਗਏ ਇਕ ਵਿਅਕਤੀ ਦੀ ਲਾਸ਼ ਨੂੰ ਉੱਥੇ ਲਿਆਂਦਾ ਗਿਆ ਅਤੇ ਇਕ ਰਵਾਇਤੀ ਤਾਬੂਤ 'ਚ ਰੱਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਭੀੜ ਨੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਤਾਬੂਤ ਨਾਲ ਜਲੂਸ ਕੱਢਣ ਦੀ ਧਮਕੀ ਦਿੱਤੀ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ 'ਤੇ ਹਮਲਾ ਕੀਤਾ ਗਿਆ।