ਪਿੰਡ ਚੌਰਾ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਉਰਫ਼ ਪ੍ਰਿੰਸ ਪੁੱਤਰ ਹਰਮੀਤ ਸਿੰਘ ਉਰਫ਼ ਕਾਲਾ ਦੇ ਕਤਲ ਦੇ ਕੁੱਝ ਘੰਟਿਆਂ ’ਚ ਹੀ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤਿੰਨ ਦੀ ਭਾਲ ਅਜੇ ਜਾਰੀ ਹੈ। ਇਸਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ’ਚ ਸੋਬਲ ਕਪੂਰ ਪੁੱਤਰ ਪ੍ਰਦੀਪ ਕਪੂਰ ਵਾਸੀ ਗਿੱਲ ਇਨਕਲੇਵ ਪਟਿਆਲਾ, ਸੰਦੀਪ ਸਿੰਘ ਉਰਫ ਸੰਜੋ ਪੁੱਤਰ ਮਨਜੀਤ ਸਿੰਘ ਵਾਸੀ ਜਗਤਾਰ ਨਗਰ ਪਟਿਆਲਾ, ਅਭਿਸ਼ੇਕ ਵਿਸ਼ਟ ਉਰਫ ਅਭੀ ਪੁੱਤਰ ਗੁਲਾਬ ਸਿੰਘ ਵਾਸੀ ਜਗਤਾਰ ਨਗਰ ਪਟਿਆਲਾ, ਅਦਿਤਿਆ ਉਰਫ ਨੋਨੀ ਪੁੱਤਰ ਤਰਸੇਮ ਵਾਸੀ ਜਗਤਾਰ ਨਗਰ ਪਟਿਆਲਾ, ਦਕਸ਼ ਮੱਟੂ ਪੁੱਤਰ ਸੀ. ਟੀ. ਮੱਟੂ ਵਾਸੀ ਦੀਪ ਨਗਰ ਪਟਿਆਲਾ, ਗੁਰਮਿੰਦਰ ਸਿੰਘ ਉਰਫ ਸੋਨੀ ਪੁੱਤਰ ਅਮਰੀਕ ਸਿੰਘ ਵਾਸੀ ਗੋਬਿੰਦ ਕਾਲੋਨੀ ਪਿੰਡ ਅਲੀਪੁਰ ਅਰਾਈਆਂ ਜ਼ਿਲ੍ਹਾ ਪਟਿਆਲਾ ਸ਼ਾਮਲ ਹਨ।
ਪ੍ਰਿਤਪਾਲ ਸਿੰਘ ਉਰਫ਼ ਪ੍ਰਿੰਸ ਦੇ ਕਤਲ ਦੇ ਕੁੱਝ ਘੰਟਿਆਂ ’ਚ ਹੀ ਛੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
