ਬਾਬਾ ਤਰਸੇਮ ਸਿੰਘ ਕਤਲ ਕਾਂਡ : ਮੁੱਖ ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਮੁਕਾਬਲੇ 'ਚ ਜ਼ਖ਼ਮੀ

ਬਾਬਾ ਤਰਸੇਮ ਸਿੰਘ ਕਤਲ ਕਾਂਡ : ਮੁੱਖ ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਮੁਕਾਬਲੇ 'ਚ ਜ਼ਖ਼ਮੀ

ਮੁੱਖ ਮੁਲਜ਼ਮ ਸਰਬਜੀਤ ਸਿੰਘ ਗ੍ਰਿਫ਼ਤਾਰ

ਉੱਤਰਾਖੰਡ ਦੇ ਪ੍ਰਸਿੱਧ ਗੁਰਦੁਆਰਾ ਨਾਨਕਮੱਤਾ ਸਾਹਿਬ ਵਿਖੇ 28 ਮਾਰਚ 2024 ਨੂੰ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆ ਕੀਤੀ ਗਈ ਸੀ।
ਕਤਲ ਕਾਂਡ ਦਾ ਦੂਜਾ ਮੁੱਖ ਮੁਲਜ਼ਮ ਸਰਬਜੀਤ ਸਿੰਘ ਘਟਨਾ ਸਮੇਂ ਤੋਂ ਹੀ ਫਰਾਰ ਸੀ। ਊਧਮ ਸਿੰਘ ਨਗਰ ਪੁਲਿਸ ਨੇ ਸਰਬਜੀਤ 'ਤੇ 2 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਸੀ। ਪੁਲਿਸ ਦੀ ਜਾਂਚ ਦੌਰਾਨ, ਮੁਲਜ਼ਮ ਦਾ ਟਿਕਾਣਾ ਤਰਨਤਾਰਨ, ਪੰਜਾਬ ਵਿੱਚ ਮਿਲਿਆ। ਉਤਰਾਖੰਡ ਪੁਲਿਸ ਅਤੇ ਐਸਟੀਐਫ ਦੀ ਸਾਂਝੀ ਟੀਮ ਨੇ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਭੱਜਣ ਦੀ ਕੋਸ਼ਿਸ਼, ਪੁਲਿਸ ਮੁਕਾਬਲਾ

ਜਦੋਂ ਪੁਲਿਸ ਸਰਬਜੀਤ ਨੂੰ ਲੈ ਕੇ ਵਾਪਸ ਆ ਰਹੀ ਸੀ, ਤਾਂ ਕਾਸ਼ੀਪੁਰ ਪਹੁੰਚਣ 'ਤੇ ਪੁਲਿਸ ਦੀ ਗੱਡੀ ਦਾ ਟਾਇਰ ਫਟ ਗਿਆ
ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ, ਸਰਬਜੀਤ ਨੇ ਸਬ-ਇੰਸਪੈਕਟਰ ਦੀ ਪਿਸਤੌਲ ਖੋਹ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ

ਪੁਲਿਸ ਮੁਕਾਬਲੇ 'ਚ ਜ਼ਖ਼ਮੀ

ਪੁਲਿਸ ਅਨੁਸਾਰ, ਸਰਬਜੀਤ ਨੇ ਪੁਲਿਸ 'ਤੇ ਗੋਲੀਆਂ ਚਲਾਈਆਂ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀ ਚਲਾਈ।
ਇਸ ਮੁਕਾਬਲੇ ਦੌਰਾਨ, ਸਰਬਜੀਤ ਦੀਆਂ ਦੋਵੇਂ ਲੱਤਾਂ 'ਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਮਗਰੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ।
ਇਸ ਮੂਕਾਬਲੇ 'ਚ ਇਕ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਇਆ, ਜੋ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਮੁੱਖ ਮੁਲਜ਼ਮ ਅਮਰਜੀਤ ਸਿੰਘ ਐਨਕਾਊਂਟਰ 'ਚ ਢੇਰ

ਇਸ ਤੋਂ ਪਹਿਲਾਂ, ਉਤਰਾਖੰਡ ਪੁਲਿਸ ਅਤੇ ਐਸਟੀਐਫ ਨੇ ਰੁੜਕੀ 'ਚ ਅਮਰਜੀਤ ਸਿੰਘ ਉਰਫ਼ ਬਿੱਟੂ ਨੂੰ ਐਨਕਾਊਂਟਰ 'ਚ ਮਾਰ ਦਿੱਤਾ
ਪੁਲਿਸ ਨੇ ਇਸ ਐਨਕਾਊਂਟਰ ਦੀ ਵੀਡੀਓ ਵੀ ਜਾਰੀ ਕੀਤੀ ਸੀ।

ਸਾਰਾ ਮਾਮਲਾ

  • 28 ਮਾਰਚ 2024 ਨੂੰ ਬਾਬਾ ਤਰਸੇਮ ਸਿੰਘ ਦੀ ਹੱਤਿਆ

  • ਮੁੱਖ ਮੁਲਜ਼ਮ ਸਰਬਜੀਤ ਸਿੰਘ ਅਤੇ ਅਮਰਜੀਤ ਸਿੰਘ

  • ਅਮਰਜੀਤ ਸਿੰਘ ਐਨਕਾਊਂਟਰ 'ਚ ਢੇਰ

  • ਸਰਬਜੀਤ ਸਿੰਘ ਤਰਨਤਾਰਨ 'ਚ ਗ੍ਰਿਫ਼ਤਾਰ

  • ਭੱਜਣ ਦੀ ਕੋਸ਼ਿਸ਼ 'ਚ ਪੁਲਿਸ 'ਤੇ ਗੋਲੀਆਂ ਚਲਾਈਆਂ

  • ਪੁਲਿਸ ਮੁਕਾਬਲੇ 'ਚ ਜ਼ਖ਼ਮੀ ਹੋਇਆ, ਹਸਪਤਾਲ 'ਚ ਦਾਖਲ