ਅੰਤਰਿਕਸ਼ ਸਟੇਸ਼ਨ ਤੋਂ ਧਰਤੀ ਤੱਕ ਆਉਣ ਵਿੱਚ ਯਾਨ ਨੂੰ 17 ਘੰਟੇ ਲੱਗੇ। ਸਫਲ ਲੈਂਡਿੰਗ ਹੋਣਾ ਕਾਫੀ ਭਾਵੁਕ ਕਰ ਦੇਣ ਵਾਲੇ ਪਲ ਸਨ। ਯਾਨ ਵਿੱਚੋਂ ਸਭ ਤੋਂ ਪਹਿਲਾਂ ਨਾਸਾ ਦੇ ਅੰਤਰਿਕਸ਼ ਯਾਤਰੀ ਅਤੇ Crew-9 ਦੇ ਕਮਾਂਡਰ ਨਿਕ ਹੈਗ ਬਾਹਰ ਨਿਕਲੇ। ਡ੍ਰੈਗਨ ਕੈਪਸੂਲ ਦੇ ਫਲੋਰੀਡਾ ਤਟ 'ਤੇ ਉਤਰਨ ਤੋਂ ਲਗਭਗ ਇੱਕ ਘੰਟੇ ਬਾਅਦ, ਜ਼ਮੀਨੀ ਟੀਮ ਦੀ ਮਦਦ ਨਾਲ ਉਹ ਕੈਪਸੂਲ ਤੋਂ ਬਾਹਰ ਆਏ। ਉਸ ਤੋਂ ਬਾਅਦ ਰੋਸਕੋਸਮੋਸ ਦੇ ਅੰਤਰਿਕਸ਼ ਯਾਤਰੀ ਅਲੈਕਸਾਂਦਰ ਗੋਰਬੁਨੋਵ ਕੈਪਸੂਲ ਤੋਂ ਬਾਹਰ ਨਿਕਲਣ ਵਾਲੇ ਰੈਂਪ ਰਾਹੀਂ ਹੇਠਾਂ ਉਤਰੇ। ਉਹਨਾਂ ਦੇ ਬਾਅਦ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਬਾਹਰ ਆਏ। ਹੁਣ ਇਹ ਸਾਰੇ ਅੰਤਰਿਕਸ਼ ਯਾਤਰੀ 45 ਦਿਨਾਂ ਦੇ ਪੁਨਰਵਾਸ ਪ੍ਰੋਗਰਾਮ ਲਈ ਹਿਊਸਟਨ 'ਚ ਰਹਿਣਗੇ। ਭਾਰਤੀ ਮੂਲ ਦੀ ਅਮਰੀਕੀ ਅੰਤਰਿਕਸ਼ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਪਿਛਲੇ 9 ਮਹੀਨੇ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ 'ਤੇ ਫਸੇ ਹੋਏ ਸਨ।
ਉਹ ਪਿਛਲੇ ਸਾਲ ਜੂਨ ਵਿੱਚ 8 ਦਿਨਾਂ ਦੇ ਮਿਸ਼ਨ ਲਈ ਅੰਤਰਿਕਸ਼ ਸਟੇਸ਼ਨ ਗਏ ਸਨ। ਜਿਨ੍ਹਾਂ ਬੋਇੰਗ ਸਟਾਰਲਾਈਨਰ ਅੰਤਰਿਕਸ਼ ਯਾਨ ਦੀ ਉਹ ਜਾਂਚ ਕਰ ਰਹੇ ਸਨ, ਉਸ ਵਿੱਚ ਤਕਨੀਕੀ ਸਮੱਸਿਆਵਾਂ ਆ ਗਈਆਂ, ਜਿਸ ਕਰਕੇ ਉਹਨਾਂ ਦੀ ਵਾਪਸੀ ਕਈ ਵਾਰੀ ਟਲਦੀ ਰਹੀ। ਪਰ ਆਖਿਰਕਰ ਉਹ ਸੁਰੱਖਿਅਤ ਧਰਤੀ ਉੱਤੇ ਪਰਤ ਆਏ ਹਨ, ਜਲਦ ਹੀ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣਗੇ।