RCB ਨੇ ਮੁੰਬਈ ਦਾ ਕਿਲ੍ਹਾ ਕੀਤਾ ਫ਼ਤਿਹ, 10 ਸਾਲ ਬਾਅਦ ਵਾਂਖੇਡੇ 'ਚ ਮਿਲੀ ਜਿੱਤ; ਹਾਰਦਿਕ ਤੇ ਤਿਲਕ ਦੀ ਤੂਫਾਨੀ ਪਾਰੀ ਗਈ ਵਿਅਰਥ, ਰੋਹਿਤ ਸ਼ਰਮਾ ਰਹੇ ਫਲਾਪ

RCB ਨੇ ਮੁੰਬਈ ਦਾ ਕਿਲ੍ਹਾ ਕੀਤਾ ਫ਼ਤਿਹ, 10 ਸਾਲ ਬਾਅਦ ਵਾਂਖੇਡੇ 'ਚ ਮਿਲੀ ਜਿੱਤ; ਹਾਰਦਿਕ ਤੇ ਤਿਲਕ ਦੀ ਤੂਫਾਨੀ ਪਾਰੀ ਗਈ ਵਿਅਰਥ, ਰੋਹਿਤ ਸ਼ਰਮਾ ਰਹੇ ਫਲਾਪ

MI vs RCB Full Highlights: ਹਾਰਦਿਕ ਪਾਂਡਿਆ ਅਤੇ ਤਿਲਕ ਵਰਮਾ ਦੀ ਤੂਫਾਨੀ ਪਾਰੀਆਂ ਬੇਅਸਰ ਰਹੀਆਂ। ਰਾਇਲ ਚੈਲੇਂਜਰਸ ਬੰਗਲੌਰ ਨੇ ਮੁਕਾਬਲੇ ਦੇ ਰੋਮਾਂਚਕ ਅਖੀਰ 'ਚ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਵਾਂਖੇਡੇ ਮੈਦਾਨ 'ਚ RCB ਨੇ 10 ਸਾਲ ਬਾਅਦ ਮੁੰਬਈ ਨੂੰ ਹਰਾਇਆ ਹੈ।

ਰਾਇਲ ਚੈਲੇਂਜਰਸ ਬੰਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਜਤ ਪਾਟੀਦਾਰ ਅਤੇ ਵਿਰਾਟ ਕੋਹਲੀ ਦੀਆਂ 50-50 ਦੀ ਬਦੌਲਤ 221 ਦੌੜਾਂ ਬਣਾਈਆਂ। ਜਵਾਬ ਵਿੱਚ ਮੁੰਬਈ ਨੇ ਇੱਕ ਵੇਲੇ 12 ਓਵਰ ਵਿੱਚ 99 'ਤੇ 4 ਵਿਕਟ ਗਵਾ ਦਿੱਤੀਆਂ ਸਨ, ਪਰ ਉਸ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਸਿਰਫ਼ 15 ਗੇਂਦਾਂ 'ਚ 42 ਦੌੜਾਂ ਅਤੇ ਤਿਲਕ ਵਰਮਾ ਨੇ 29 ਗੇਂਦਾਂ 'ਚ 56 ਦੌੜਾਂ ਬਣਾਕੇ ਮੈਚ ਦਾ ਰੁਖ ਬਦਲ ਦਿੱਤਾ। ਪਰ ਜਿਵੇਂ ਹੀ ਇਹ ਦੋਵੇਂ ਆਊਟ ਹੋਏ, RCB ਦੀ ਜਿੱਤ ਪੱਕੀ ਹੋ ਗਈ। 

222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਇੰਪੈਕਟ ਪਲੇਅਰ ਵਜੋਂ ਆਏ ਰੋਹਿਤ ਸ਼ਰਮਾ ਸਿਰਫ 9 ਗੇਂਦਾਂ 'ਚ 17 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਯਸ਼ ਦਯਾਲ ਨੇ ਬੋਲਡ ਕੀਤਾ। ਕੁਝ ਸਮੇਂ ਬਾਅਦ ਰਿਯਾਨ ਰਿਕਲਟਨ ਵੀ ਆਊਟ ਹੋ ਗਏ। ਰਿਕਲਟਨ ਨੇ 19 ਗੇਂਦਾਂ 'ਚ 17 ਦੌੜਾਂ ਬਣਾਈਆਂ।

38 ਰਨ 'ਤੇ 2 ਵਿਕਟਾਂ ਡਿੱਗਣ ਤੋਂ ਬਾਅਦ ਸਾਰੀਆਂ ਉਮੀਦਾਂ ਸੂਰਿਆਕੁਮਾਰ ਯਾਦਵ ਅਤੇ ਵਿਲ ਜੈਕਸ 'ਤੇ ਟਿਕੀਆਂ ਹੋਈਆਂ ਸਨ। ਸੂਰਿਆ ਦੇ ਦੋ ਵਾਰ ਕੈਚ ਹੋਣ ਤੋਂ ਵੀ ਬਚੇ, ਪਰ ਫਿਰ ਵੀ ਉਹ ਵੱਡੀ ਪਾਰੀ ਨਹੀਂ ਖੇਡ ਸਕੇ। ਪਹਿਲਾਂ ਵਿਲ ਜੈਕਸ 18 ਗੇਂਦਾਂ 'ਚ 22 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਫਿਰ ਸੂਰਿਆਕੁਮਾਰ ਵੀ ਪਵੈਲਿਅਨ ਚਲੇ ਗਏ। ਸੂਰਿਆ ਨੇ 26 ਗੇਂਦਾਂ 'ਚ 28 ਦੌੜਾਂ ਬਣਾਈਆਂ। ਜਦੋਂ ਸੂਰਿਆ ਆਉਟ ਹੋਏ, ਤਾਂ ਮੁੰਬਈ ਦੀ ਜਿੱਤ ਦੀ ਉਮੀਦ 10 ਫੀਸਦੀ ਤੋਂ ਵੀ ਘੱਟ ਰਹਿ ਗਈ ਸੀ।

ਜਦੋਂ ਮੁੰਬਈ ਦੇ 99 ਦੌੜਾਂ 'ਤੇ 4 ਵਿਕਟਾਂ ਡਿੱਗ ਗਈਆਂ ਤਾਂ ਲੱਗ ਰਿਹਾ ਸੀ ਕਿ RCB ਆਸਾਨੀ ਨਾਲ ਇਹ ਮੈਚ ਜਿੱਤ ਲਵੇਗੀ, ਕਿਉਂਕਿ ਲੋੜੀਂਦਾ ਰਨ ਰੇਟ 15 ਤੋਂ ਉੱਪਰ ਚਲਾ ਗਿਆ ਸੀ। ਪਰ ਕਪਤਾਨ ਹਾਰਦਿਕ ਪਾਂਡਿਆ ਨੇ ਆਉਂਦੇ ਹੀ ਬੈਂਗਲੁਰੂ ਦੇ ਗੇਂਦਬਾਜ਼ਾਂ ਦੀ ਧੁਲਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਤਿਲਕ ਵਰਮਾ ਨਾਲ ਮਿਲ ਕੇ ਤੂਫਾਨੀ ਬੱਲੇਬਾਜ਼ੀ ਕਰਦਿਆਂ ਮੈਚ ਦਾ ਰੁਖ ਬਦਲ ਦਿੱਤਾ। 

13ਵੇਂ ਓਵਰ ਵਿੱਚ 17 ਦੌੜਾਂ ਬਣੀਆਂ, ਫਿਰ 14ਵੇਂ ਓਵਰ ਵਿੱਚ ਜੋਸ਼ ਹੇਜ਼ਲਵੁੱਡ ਨੇ 22 ਦੌੜਾਂ ਦਿੱਤੀਆਂ। ਇਸ ਤੋਂ ਬਾਅਦ 15ਵੇਂ ਓਵਰ ਵਿੱਚ 19 ਦੌੜਾਂ ਆਈਆਂ, ਅਤੇ 16ਵੇਂ ਓਵਰ ਵਿੱਚ 13 ਦੌੜਾਂ ਬਣੀਆਂ। ਮੈਚ ਮੁੰਬਈ ਦੇ ਪੱਖ ਵਿੱਚ ਦਿਖਣ ਲੱਗ ਪਿਆ। 17 ਓਵਰ ਖਤਮ ਹੋਣ ਤੱਕ ਮੁੰਬਈ ਦਾ ਸਕੋਰ 4 ਵਿਕਟਾਂ 'ਤੇ 181 ਦੌੜਾਂ ਹੋ ਗਿਆ ਸੀ।

18ਵੇਂ ਓਵਰ ਵਿੱਚ ਭੂਵਨੇਸ਼ਵਰ ਕੁਮਾਰ ਨੇ ਤਿਲਕ ਵਰਮਾ ਨੂੰ ਆਊਟ ਕੀਤਾ। ਫਿਰ 19ਵੇਂ ਓਵਰ ਦੀ ਪਹਿਲੀ ਗੇਂਦ 'ਤੇ ਜੋਸ਼ ਹੇਜ਼ਲਵੁੱਡ ਨੇ ਹਾਰਦਿਕ ਪਾਂਡਿਆ ਨੂੰ ਆਊਟ ਕਰਕੇ RCB ਦੀ ਜਿੱਤ ਪੱਕੀ ਕਰ ਦਿੱਤੀ। ਆਖ਼ਰੀ 12 ਗੇਂਦਾਂ ਵਿੱਚ ਮੁੰਬਈ ਨੂੰ 28 ਦੌੜਾਂ ਦੀ ਲੋੜ ਸੀ, ਪਰ ਹੇਜ਼ਲਵੁੱਡ ਨੇ 19ਵੇਂ ਓਵਰ ਵਿੱਚ ਸਿਰਫ 9 ਦੌੜਾਂ ਹੀ ਦਿੱਤੀਆਂ। ਹੁਣ ਆਖ਼ਰੀ ਓਵਰ ਵਿੱਚ 19 ਦੌੜਾਂ ਦੀ ਲੋੜ ਸੀ। ਕੁਣਾਲ ਪਾਂਡਿਆ ਨੇ ਪਹਿਲੀਆਂ ਦੋ ਗੇਂਦਾਂ 'ਤੇ ਦੋ ਵਿਕਟਾਂ ਲੈ ਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ।

RCB ਵਾਸਤੇ ਕੁਣਾਲ ਪਾਂਡਿਆ ਨੇ 4 ਓਵਰ ਵਿੱਚ 45 ਦੌੜਾਂ ਦੇ ਕੇ 4 ਵਿਕਟਾਂ ਲਿਆਈਆਂ। ਜੋਸ਼ ਹੇਜ਼ਲਵੁੱਡ ਨੇ 4 ਓਵਰ ਵਿੱਚ 37 ਦੌੜਾਂ ਦੇ ਕੇ 2 ਖਿਡਾਰੀ ਆਉਟ ਕੀਤੇ, ਜਦਕਿ ਯਸ਼ ਦਯਾਲ ਨੇ 46 ਦੌੜਾਂ ਦੇ ਕੇ 2 ਵਿਕਟਾਂ ਲਿਆਈਆਂ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ, ਵਿਰਾਟ ਕੋਹਲੀ ਨੇ 67, ਦੇਵਦੱਤ ਪਡਿੱਕਲ ਨੇ 37, ਕਪਤਾਨ ਰਜਤ ਪਾਟੀਦਾਰ ਨੇ 64 ਅਤੇ ਜਿਤੇਸ਼ ਸ਼ਰਮਾ ਨੇ 19 ਗੇਂਦਾਂ 'ਚ ਨਾਟਆਉਟ 40 ਦੌੜਾਂ ਬਣਾ ਕੇ RCB ਨੂੰ 20 ਓਵਰਾਂ ਵਿੱਚ 221 ਦੌੜਾਂ ਦਾ ਵਿਸ਼ਾਲ ਸਕੋਰ ਦਿੱਤਾ।