ਪਾਕਿ ਗ੍ਰਹਿ ਮੰਤਰੀ ਨੇ ਕੀਤੀ ਨਿੰਦਾ
ਪਾਕਿਸਤਾਨੀ ਖ਼ਬਰ ਵੈੱਬਸਾਈਟ "ਡਾਨ" ਦੇ ਅਨੁਸਾਰ ਸਕੂਲ ਬੱਸ ਜੀਰੋ ਪੁਆਇੰਟ ਦੇ ਨੇੜੇ ਸੀ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਗੰਭੀਰ ਜ਼ਖਮੀਆਂ ਨੂੰ ਕਵੇਟਾ ਅਤੇ ਕਰਾਚੀ ਦੇ ਹਸਪਤਾਲਾਂ ਵੱਲ ਭੇਜਿਆ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਹਮਲੇ ਦੀ ਕੜੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਾਵਰਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਿਆ ਜਾਵੇਗਾ।
ਦੇਸ਼ ਖ਼ਿਲਾਫ ਹੋ ਰਹੀ ਸਾਜ਼ਿਸ਼ – ਮੋਹਸਿਨ ਨਕਵੀ
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ "ਐਕਸ" 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਮੋਹਸਿਨ ਨਕਵੀ ਨੇ ਹਮਲੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜਤਾਈ ਹੈ ਅਤੇ ਕਿਹਾ, ‘‘ਦੁਸ਼ਮਣਾਂ ਨੇ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਦੀ ਇੱਕ ਘਿਨੌਣੀ ਸਾਜ਼ਿਸ਼ ਹੈ। ਦੇਸ਼ ਦੀ ਏਕਤਾ ਨਾਲ ਹਰ ਸਾਜ਼ਿਸ਼ ਨਾਕਾਮ ਹੋ ਜਾਵੇਗੀ।’’
ਬਲੋਚਿਸਤਾਨ ਨੂੰ ਲੈ ਕੇ ਚੱਲ ਰਿਹਾ ਹੈ ਤਣਾਅ
ਪਾਕਿਸਤਾਨ ਵਿੱਚ ਬਲੋਚਿਸਤਾਨ ਨੂੰ ਲੈ ਕੇ ਕਾਫ਼ੀ ਤਣਾਅ ਬਣਿਆ ਹੋਇਆ ਹੈ। ਬਲੋਚਿਸਤਾਨ ਪਾਕਿਸਤਾਨ ਤੋਂ ਵੱਖ ਹੋ ਕੇ ਇਕ ਅਲੱਗ ਦੇਸ਼ ਬਣਨਾ ਚਾਹੁੰਦਾ ਹੈ। ਇਥੇ ਕਾਫੀ ਸਮੇਂ ਤੋਂ ਵੱਖਵਾਦੀ ਗਤੀਵਿਧੀਆਂ ਚੱਲ ਰਹੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਦੌਰਾਨ ਬਲੋਚਿਸਤਾਨ ਦੇ ਲੜਾਕੂਆਂ ਨੇ ਪਾਕਿਸਤਾਨੀ ਫੌਜ ਨੂੰ ਵੀ ਨਿਸ਼ਾਨਾ ਬਣਾਇਆ ਸੀ।
ਆਤੰਕ ਦਾ ਗੜ੍ਹ ਹੈ ਪਾਕਿਸਤਾਨ
ਪਾਕਿਸਤਾਨ ਲੰਬੇ ਸਮੇਂ ਤੋਂ ਆਤੰਕ ਦਾ ਗੜ੍ਹ ਰਿਹਾ ਹੈ ਅਤੇ ਇਹ ਅੱਤਵਾਦ ਨੂੰ ਭਾਰਤ ਦੇ ਖ਼ਿਲਾਫ ਵਰਤਦਾ ਆਇਆ ਹੈ। ਹਾਲ ਹੀ ਵਿੱਚ ਪਾਕਿਸਤਾਨ ਵੱਲੋਂ ਭੇਜੇ ਗਏ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹਮਲਾ ਕੀਤਾ ਸੀ, ਜਿਸ ਵਿੱਚ 26 ਸੈਲਾਨੀਆਂ ਦੀ ਜਾਣ ਚਲੀ ਗਈ ਸੀ। ਹੁਣ ਪਾਕਿਸਤਾਨ ਖੁਦ ਵੀ ਅੱਤਵਾਦ ਦਾ ਸ਼ਿਕਾਰ ਬਣ ਰਿਹਾ ਹੈ। ਇਸ ਸਾਲ ਪਾਕਿਸਤਾਨ ਵਿੱਚ ਕਈ ਵਾਰੀ ਅੱਤਵਾਦੀ ਹਮਲੇ ਹੋ ਚੁੱਕੇ ਹਨ।