ਹਿਊਸਟਨ ਯੂਨੀਵਰਸਿਟੀ (UH) ਵਿੱਚ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਸੁਸਰੁਨਿਆ ਕੋਡੂਰੂ ਜੁਲਾਈ ਨੂੰ ਸੈਨ ਜੈਕਿਨਟੋ ਸਮਾਰਕ ਪਾਰਕ ਵਿੱਚ ਆਪਣੇ ਦੋਸਤਾਂ ਨਾਲ ਤਲਾਅ ਕੰਢੇ ਸੈਰ ਕਰ ਰਹੀ ਸੀ ਜਦੋਂ ਉਸ 'ਤੇ ਬਿਜਲੀ ਡਿੱਗ ਗਈ।
ਆਸਮਾਨੀ ਬਿਜਲੀ ਦੀ ਲਪੇਟ 'ਚ ਆਈ ਭਾਰਤੀ ਮੂਲ ਦੀ ਵਿਦਿਆਰਥਣ ਦੀ ਹਾਲਤ 'ਚ ਸੁਧਾਰ

ਅਮਰੀਕਨ ਯੂਨੀਵਰਸਿਟੀ ਆਫ ਹਿਊਸਟਨ (UH) ਵਿੱਚ ਭਾਰਤੀ ਮੂਲ ਦੇ 25 ਸਾਲਾ ਵਿਦਿਆਰਥਣ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਜ਼ਿਦਗੀ ਦੀ ਲੜਾਈ ਲੜ ਰਹੀ ਵਿਦਿਆਰਥਣ ਨੂੰ ਵੈਂਟੀਲੇਟਰ ਤੋਂ ਉਤਾਰ ਲਿਆ ਗਿਆ ਹੈ।