ਗਿੱਲ-ਸੁੰਦਰ ਨੇ ਮੈਚ ਦੀ ਤਸਵੀਰ ਹੀ ਬਦਲ ਦਿੱਤੀ
ਗੁਜਰਾਤ ਦੇ 2 ਵਿਕਟ ਸਿਰਫ਼ 16 ਰਨਾਂ 'ਤੇ ਡਿੱਗ ਚੁੱਕੇ ਸਨ। ਇੱਥੋਂ ਬਾਅਦ ਸ਼ੁਭਮਨ ਗਿੱਲ ਅਤੇ ਵਾਸ਼ਿੰਗਟਨ ਸੁੰਦਰ ਨੇ ਮੈਚ ਦੀ ਰੁਖਬਦਲੀ ਕਰ ਦਿੱਤੀ। ਦੋਹਾਂ ਦੇ ਦਰਮਿਆਨ 90 ਰਨਾਂ ਦੀ ਭਾਰੀ ਸਾਂਝਦਾਰੀ ਹੋਈ, ਜਿਸ ਨੇ ਗੁਜਰਾਤ ਨੂੰ ਜਿੱਤ ਦੀ ਦਹਲੀਜ਼ 'ਤੇ ਲਿਆ ਕੇ ਖੜਾ ਕਰ ਦਿੱਤਾ। ਹਾਲਾਂਕਿ ਸੁੰਦਰ ਦਾ ਵਿਕਟ ਥੋੜ੍ਹਾ ਵਿਵਾਦਤ ਰਿਹਾ, ਪਰ ਮੁਹੰਮਦ ਸ਼ਮੀ ਨੇ ਉਨ੍ਹਾਂ ਨੂੰ ਅਨੀਕੇਤ ਵਰਮਾ ਦੇ ਹੱਥੀਂ 49 ਰਨ 'ਤੇ ਕੈਚ ਕਰਵਾਇਆ। ਦੂਜੇ ਪਾਸੇ ਕਪਤਾਨ ਸ਼ੁਭਮਨ ਗਿੱਲ ਸ਼ੁਰੂ ਤੋਂ ਅੰਤ ਤੱਕ ਕ੍ਰੀਜ਼ 'ਤੇ ਟਿਕੇ ਰਹੇ ਅਤੇ 61 ਰਨ ਨਾਬਾਦ ਬਣਾਕੇ ਸ਼ਾਨਦਾਰ ਮੈਚ ਜਿਤਾਉ ਪਾਰੀ ਖੇਡੀ। ਸੁੰਦਰ ਦੇ ਆਊਟ ਹੋਣ ਤੋਂ ਬਾਅਦ ਸ਼ੇਰਫ਼ੇਨ ਰਦਰਫੋਰਡ ਨੇ ਗਿੱਲ ਦਾ ਚੰਗੀ ਤਰ੍ਹਾਂ ਸਾਥ ਨਿਭਾਇਆ। ਉਨ੍ਹਾਂ ਨੇ ਸਿਰਫ 16 ਗੇਂਦਾਂ 'ਚ 35 ਰਨਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ ਗੁਜਰਾਤ ਦੀ ਜਿੱਤ ਨੂੰ ਯਕੀਨੀ ਬਣਾਇਆ।
ਮੁਹੰਮਦ ਸਿਰਾਜ ਨੇ ਜਿੱਤ ਦੀ ਨੀਂਹ ਰੱਖੀ
ਗੁਜਰਾਤ ਟਾਈਟਨਸ ਦੀ ਜਿੱਤ ਦੀ ਨੀਂਹ ਮੁਹੰਮਦ ਸਿਰਾਜ ਨੇ ਰੱਖੀ ਸੀ। ਸਿਰਾਜ ਦੇ ਸਾਹਮਣੇ SRH ਦੇ ਬੱਲੇਬਾਜ਼ ਬਿਲਕੁਲ ਵੀ ਟਿਕ ਨਾ ਸਕੇ ਅਤੇ ਉਨ੍ਹਾਂ ਨੇ 4 ਓਵਰਾਂ ਵਿੱਚ ਸਿਰਫ 17 ਰਨ ਦੇ ਕੇ 4 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਅਨੀਕੇਤ ਵਰਮਾ ਅਤੇ ਸਿਮਰਜੀਤ ਸਿੰਘ ਨੂੰ ਆਊਟ ਕੀਤਾ। ਉਨ੍ਹਾਂ ਤੋਂ ਇਲਾਵਾ ਗੁਜਰਾਤ ਵਾਸਤੇ ਪ੍ਰਸਿੱਧ ਕ੍ਰਿਸ਼ਣਾ ਅਤੇ ਸਾਈ ਕਿਸ਼ੋਰ ਨੇ ਵੀ 2-2 ਵਿਕਟਾਂ ਆਪਣੇ ਨਾਂ ਕੀਤੀਆਂ।