IPL 2025: 17 ਮਈ ਤੋਂ ਇੱਕ ਵਾਰ ਫਿਰ IPL ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਕਾਰਨ BCCI ਨੇ 9 ਮਈ ਨੂੰ ਇੱਕ ਹਫ਼ਤੇ ਲਈ IPL ਨੂੰ ਰੋਕ ਦਿੱਤਾ ਸੀ। ਇਸ ਤੋਂ ਬਾਅਦ ਜ਼ਿਆਦਾਤਰ ਵਿਦੇਸ਼ੀ ਖਿਡਾਰੀ ਆਪਣੇ-ਆਪਣੇ ਦੇਸ਼ ਵਾਪਸ ਚਲੇ ਗਏ ਸਨ। ਹਾਲਾਂਕਿ ਹੁਣ ਵਿਦੇਸ਼ੀ ਖਿਡਾਰੀ ਮੁੜ ਭਾਰਤ ਆ ਰਹੇ ਹਨ। ਪਰ ਲੀਗ ਦੀ ਦੁਬਾਰਾ ਸ਼ੁਰੂਆਤ ਤੋਂ ਪਹਿਲਾਂ ਇੱਕ ਕ੍ਰਿਕਟ ਬੋਰਡ ਨੇ ਵੱਡਾ ਫੈਸਲਾ ਲਿਆ ਹੈ। ਇਸ ਬੋਰਡ ਨੇ ਆਪਣੇ 8 ਖਿਡਾਰੀਆਂ ਨੂੰ ਸੀਜ਼ਨ ਵਿਚਕਾਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
8 ਖਿਡਾਰੀਆਂ ਨੂੰ ਮਿਲਿਆ ਵੱਡਾ ਹੁਕਮ
'ਕ੍ਰਿਕਬਜ਼' ਦੀ ਇੱਕ ਰਿਪੋਰਟ ਮੁਤਾਬਕ, ਕ੍ਰਿਕਟ ਸਾਊਥ ਅਫਰੀਕਾ ਨੇ ਆਪਣੇ ਖਿਡਾਰੀਆਂ ਨੂੰ 26 ਮਈ ਤੱਕ ਵਾਪਸ ਦੇਸ਼ ਆਉਣ ਦਾ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ IPL 2025 ਵਿੱਚ ਦੱਖਣੀ ਅਫਰੀਕਾ ਦੇ ਕੁੱਲ 20 ਖਿਡਾਰੀ ਖੇਡ ਰਹੇ ਹਨ, ਜਿਨ੍ਹਾਂ ਵਿੱਚੋਂ 8 ਖਿਡਾਰੀ ਵਲਰਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਚੁਣੇ ਗਏ ਹਨ। ਦੱਖਣੀ ਅਫਰੀਕਾ ਕ੍ਰਿਕਟ ਚਾਹੁੰਦਾ ਹੈ ਕਿ ਇਹ 8 ਖਿਡਾਰੀ 26 ਮਈ ਤੱਕ ਵਾਪਸ ਮੁਲਕ ਆ ਜਾਣ ਤਾਂ ਜੋ ਉਹਨਾਂ ਨੂੰ ਫਾਈਨਲ ਤੋਂ ਪਹਿਲਾਂ ਆਰਾਮ ਕਰਨ ਦਾ ਸਮਾਂ ਮਿਲ ਸਕੇ।
ਦੱਖਣੀ ਅਫਰੀਕਾ ਕ੍ਰਿਕਟ ਨੇ ਦੱਸਿਆ ਕਿ IPL ਅਤੇ BCCI ਨਾਲ ਸ਼ੁਰੂਆਤ ਵਿੱਚ ਇਹ ਸਮਝੌਤਾ ਹੋਇਆ ਸੀ ਕਿ ਫਾਈਨਲ 25 ਮਈ ਨੂੰ ਹੋਵੇਗਾ ਅਤੇ ਸਾਡੇ ਖਿਡਾਰੀ 26 ਮਈ ਨੂੰ ਵਾਪਸ ਆ ਜਾਣਗੇ, ਤਾਂ ਜੋ 30 ਮਈ ਨੂੰ ਟੀਮ ਦੀ ਰਵਾਨਗੀ ਤੋਂ ਪਹਿਲਾਂ ਉਹਨਾਂ ਨੂੰ ਕਾਫੀ ਆਰਾਮ ਮਿਲ ਸਕੇ। ਪਰ ਹੁਣ IPL 2025 ਦਾ ਫਾਈਨਲ ਮੈਚ 3 ਜੂਨ ਨੂੰ ਖੇਡਿਆ ਜਾਵੇਗਾ। ਇਸਦਾ ਮਤਲਬ ਹੈ ਕਿ ਇਹ 8 ਖਿਡਾਰੀ ਪਲੇਆਫ਼ ਮੈਚਾਂ ਤੋਂ ਬਾਹਰ ਹੋ ਸਕਦੇ ਹਨ, ਜੋ ਉਹਨਾਂ ਦੀਆਂ ਟੀਮਾਂ ਲਈ ਵੱਡਾ ਝਟਕਾ ਹੋਵੇਗਾ।
ਕਿਹੜੀਆਂ ਟੀਮਾਂ ਨੂੰ ਲੱਗੇਗਾ ਝਟਕਾ
ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਦੱਖਣੀ ਅਫਰੀਕਾ ਦੀ ਟੀਮ ਵਿੱਚ ਚੁਣੇ ਗਏ ਇਹ 8 ਖਿਡਾਰੀ ਹਨ:
ਕੌਰਬਿਨ ਬੋਸ਼ (ਮੁੰਬਈ ਇੰਡੀਆਨਜ਼)
ਵਿਆਨ ਮੁਲਡਰ (ਸਨਰਾਈਜ਼ਰਜ਼ ਹੈਦਰਾਬਾਦ)
ਮਾਰਕੋ ਯਾਨਸਨ (ਪੰਜਾਬ ਕਿੰਗਜ਼)
ਏਡਨ ਮਾਰਕਰਮ (ਲਖਨਊ ਸੁਪਰਜਾਇੰਟਸ)
ਲੁੰਗੀ ਐਨਗਿਡੀ (ਰਾਇਲ ਚੈਲੇਂਜਰਜ਼ ਬੈਂਗਲੁਰੂ)
ਕਗੀਸੋ ਰਬਾਡਾ (ਗੁਜਰਾਤ ਟਾਈਟਨਸ)
ਰਿਆਨ ਰਿਕਲਟਨ (ਮੁੰਬਈ ਇੰਡੀਆਨਜ਼)
ਟ੍ਰਿਸਟਨ ਸਟਬਸ (ਦਿੱਲੀ ਕੈਪੀਟਲਸ)
ਹਾਲਾਂਕਿ SRH (ਸਨਰਾਈਜ਼ਰਜ਼ ਹੈਦਰਾਬਾਦ) ਪਲੇਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ, ਇਸ ਕਰਕੇ ਉਨ੍ਹਾਂ ਦੇ ਖਿਡਾਰੀ ਵਿਆਨ ਮੁਲਡਰ ਸਮੇਂ ਸਿਰ ਵਾਪਸ ਜਾ ਸਕਦੇ ਹਨ। ਇਸ ਤੋਂ ਇਲਾਵਾ, ਹੋਰ ਖਿਡਾਰੀਆਂ ਨੂੰ ਲੈ ਕੇ ਜਲਦੀ ਆਖਰੀ ਫੈਸਲਾ ਲਿਆ ਜਾ ਸਕਦਾ ਹੈ।