ਦਿੱਲੀ ਯੂਨੀਵਰਸਿਟੀ ਦੇ ਲਕਸ਼ਮੀਬਾਈ ਕਾਲਜ ਦੇ ਪ੍ਰਿੰਸੀਪਲ ਪ੍ਰਤਿਯੂਸ਼ ਵਤਸਲਾ ਨੇ ਕਿਹਾ ਕਿ ਵਧਦੀ ਗਰਮੀ ਦੇ ਮੱਦੇਨਜ਼ਰ ਕਲਾਸਰੂਮਾਂ ਨੂੰ ਠੰਡਾ ਰੱਖਣ ਲਈ ਇੱਕ ਦੇਸੀ ਤਰੀਕਾ ਅਪਣਾਇਆ ਜਾ ਰਿਹਾ ਹੈ, ਜਿਸ ਤਹਿਤ ਕਲਾਸਰੂਮਾਂ ਦੀਆਂ ਕੰਧਾਂ ‘ਤੇ ਗਾਂ ਦਾ ਗੋਬਰ ਲਗਾਇਆ ਜਾ ਰਿਹਾ ਹੈ। ਪ੍ਰਤਿਊਸ਼ ਨੇ ਖੁਦ ਇਹ ਵੀਡੀਓ ਕਾਲਜ ਅਧਿਆਪਕਾਂ ਨਾਲ ਸਾਂਝਾ ਕੀਤਾ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਪ੍ਰਿੰਸੀਪਲ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਨਾਮ ‘ਰਵਾਇਤੀ ਭਾਰਤੀ ਗਿਆਨ ਦੀ ਵਰਤੋਂ ਕਰਦੇ ਹੋਏ ਥਰਮਲ ਤਣਾਅ ਨਿਯੰਤਰਣ ਦਾ ਅਧਿਐਨ’ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਿੰਸੀਪਲ ਨੇ ਕਿਹਾ ਕਿ ਇਹ ਪ੍ਰਕਿਰਿਆ ਅਧੀਨ ਹੈ। ਇੱਕ ਹਫ਼ਤੇ ਬਾਅਦ ਉਹ ਪੂਰੀ ਖੋਜ ਦੇ ਵੇਰਵੇ ਸਾਂਝੇ ਕਰੇਗੀ। ਇਹ ਖੋਜ ‘ਪੋਰਟਾ ਕੈਬਿਨ’ ਵਿੱਚ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਮੈਂ ਖੁਦ ਉਨ੍ਹਾਂ ਵਿੱਚੋਂ ਇੱਕ ‘ਤੇ ਪੇਸਟ ਲਗਾਇਆ, ਕਿਉਂਕਿ ਕੁਦਰਤੀ ਮਿੱਟੀ ਨੂੰ ਛੂਹਣ ਵਿੱਚ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਕੁਝ ਲੋਕਾਂ ‘ਤੇ ਗਲਤ ਜਾਣਕਾਰੀ ਫੈਲਾਉਣ ਦਾ ਵੀ ਦੋਸ਼ ਲਗਾਇਆ।