ਬਹੁਜਨ ਸਮਾਜ ਪਾਰਟੀ ਦੀ ਸੰਗਰੂਰ ਇਕਾਈ ਨੇ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਖ਼ਿਲਾਫ਼ ਕੱਢਿਆ ਰੋਸ ਮੁਜਾਹਰਾ

ਬਹੁਜਨ ਸਮਾਜ ਪਾਰਟੀ ਦੀ ਸੰਗਰੂਰ ਇਕਾਈ ਨੇ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਖ਼ਿਲਾਫ਼ ਕੱਢਿਆ ਰੋਸ ਮੁਜਾਹਰਾ

ਸੰਗਰੂਰ, 22 ਮਈ, 2025, (ਸੁਨੀਲ ਕੁਮਾਰ ਗੁੰਦ):
ਪੰਜਾਬ ਪ੍ਰਦੇਸ਼ ਦੀ ਸੰਗਰੂਰ ਇਕਾਈ ਦੀਆਂ ਰਾਜਨੀਤਕ ਗਤੀਵਿਧੀਆਂ ਤੋਂ ਪਿਛਲੇ ਕਾਫੀ ਸਮੇਂ ਤੋਂ ਸ਼ਾਂਤ ਬਹੁਜਨ ਸਮਾਜ ਪਾਰਟੀ ਦੇ ਮੋਹਰੀ ਵਰਕਰਾਂ ਵੱਲੋਂ ਲੋਕ ਹਿਤ ਵਿੱਚ ਇਕ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ। ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਲੰਘਦਿਆਂ ਹੋਇਆਂ ਇਸ ਰੈਲੀ ਦੌਰਾਨ ਹੋਰਨਾਂ ਮਸਲਿਆਂ ਤੇ ਇਲਾਵਾ, ਜ਼ਹਿਰੀਲੀ ਸ਼ਰਾਬ ਦੀ ਵਿਕਰੀ ਤੇ ਰੋਕ ਸਬੰਧੀ ਮਸਲਾ ਇਸ ਰੋਸ ਰੈਲੀ ਦਾ ਪ੍ਰਮੁੱਖ ਵਿਸ਼ਾ ਰਿਹਾ। ਹੱਥਾਂ ਵਿਚ ਪਾਰਟੀ ਦੇ ਝੰਡੇ, ਬੈਨਰ, ਅਤੇ ਤਖ਼ਤੀਆਂ ਫੜੇ ਹੋਏ ਮੁਜਾਹਰੀਆਂ ਵੱਲੋਂ ਇੱਕ ਸੁਰ ਵਿਚ ਨਸ਼ਿਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਜੌ ਕਿ ਲੋਕ ਹਿਤ ਵਿਚ ਚੁੱਕਿਆ ਇਕ ਸ਼ਲਾਘਾਯੋਗ ਕਦਮ ਮੰਨਿਆ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਮੌਜੂਦਾ ਮਹੀਨੇ ਵਿੱਚ ਹੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਵਿਖੇ ਕਥਿਤ ਤੌਰ 'ਤੇ ਨਕਲੀ ਸ਼ਰਾਬ ਪੀਣ ਤੋਂ ਬਾਅਦ ਘੱਟੋ-ਘੱਟ 21 ਲੋਕਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਿਹਾੜੀਦਾਰ ਸਨ, ਦੀ ਮੌਤ ਹੋ ਗਈ ਸੀ ਅਤੇ ਤਕਰੀਬਨ 10 ਹੋਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਅਸਿੱਧੇ ਹੱਤਿਆਕਾਂਡ ਦੇ ਕਥਿਤ ਸਰਗਨਾ ਸਮੇਤ ਦਸ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।