ਮਸ਼ਹੂਰ ਪੰਜਾਬੀ ਕਲਾਕਾਰ ਦੇ ਦੋਸਤ ਰਣਬੀਰ ਸਿੰਘ ਬਾਠ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ

ਤਰਨਤਾਰਨ ਦੇ ਮਾਸਟਰ ਕਲੋਨੀ ਵਿੱਖੇ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਘਰ ’ਚ ਮੌਜੂਦ ਜੋੜੇ ਪਾਸੋਂ ਕਰੀਬ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਿਸ ਘਰ ’ਚ ਛਾਪੇਮਾਰੀ ਕੀਤੀ ਗਈ ਹੈ ਉਸ ਘਰ ’ਚ ਦੋ ਸਾਲ ਪਹਿਲਾਂ ਗਾਇਕ ਸੋਨੀ ਮਾਨ ਜੋ ਘਰ ਦੇ ਮਾਲਕ ਕੰਵਰਰਣਬੀਰ ਸਿੰਘ ਬਾਠ ਦੀ ਦੋਸਤ ਹੈ, ਉਸ ਉਪਰ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ। ਜਾਣਕਾਰੀ ਦੇ ਅਨੁਸਾਰ ਐੱਨ. ਆਈ. ਏ. ਇੱਕ ਵਿਸ਼ੇਸ਼ ਟੀਮ ਜੋ ਸਥਾਨਕ ਸ਼ਹਿਰੀ ਅਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਸਮੇਤ ਸਥਾਨਕ ਮਾਸਟਰ ਕਾਲੋਨੀ ਵਿਖੇ ਮੌਜੂਦ ਲਖਵੀਰ ਸਿੰਘ ਬਾਠ, ਜੋ 30 ਸਾਲ ਤੋਂ ਇਸ ਕਾਲੋਨੀ ’ਚ ਰਹਿ ਰਹੇ ਹਨ। ਉਨ੍ਹਾਂ ਦੇ ਘਰ ਸਵੇਰੇ ਕਰੀਬ 6 ਵਜੇ ਅਚਾਨਕ ਛਾਪੇਮਾਰੀ ਕੀਤੀ ਗਈ। ਲਖਬੀਰ ਸਿੰਘ ਦਾ ਇਕ ਬੇਟਾ ਕੰਵਰ ਰਣਬੀਰ ਸਿੰਘ ਬਾਠ ਜੋ ਗੀਤ ਤਿਆਰ ਕਰਨ ਲਈ ਸਟੂਡੀਓ ਚਲਾਉਂਦਾ ਹੈ, ਜਿਸ ਦੀ ਦੋਸਤੀ ਗਾਇਕ ਸੋਨੀ ਮਾਨ ਨਾਲ ਵੀ ਹੈ।