ਮਹਾਰਾਸ਼ਟਰ ’ਚ 45 ਲੋਕ ਸਭਾ ਸੀਟਾਂ ਜਿੱਤਣਾ ਚਾਹੁੰਦੇ ਹਨ ਮੋਦੀ

ਮਹਾਰਾਸ਼ਟਰ ’ਚ 45 ਲੋਕ ਸਭਾ ਸੀਟਾਂ ਜਿੱਤਣਾ ਚਾਹੁੰਦੇ ਹਨ ਮੋਦੀ
ਏਕਨਾਥ ਸ਼ਿੰਦੇ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ ਪਿੱਛੇ ਭਾਜਪਾ ਦੇ ਕਈ ਮੰਤਵਾਂ ਵਿੱਚੋਂ ਇੱਕ ਇਸ ਪ੍ਰਭਾਵ ਨੂੰ ਦੂਰ ਕਰਨਾ ਸੀ ਕਿ ਉਸ ਨੇ 2022 ਵਿੱਚ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਲਈ ਐੱਮ. ਵੀ. ਏ . ਸਰਕਾਰ ਨੂੰ ਅਸਥਿਰ ਕੀਤਾ ਸੀ।

ਪਹਿਲਾ ਮੰਤਵ ਆਪਣੇ ਸਾਰੇ ਸਹਿਯੋਗੀਆਂ ਨੂੰ ਇਹ ਸੰਕੇਤ ਦੇਣਾ ਸੀ ਕਿ ਭਾਜਪਾ ਅਜਿਹਾ ਨਹੀਂ ਕਰਦੀ। ਉਹ ‘ਇਕੱਲੇ ਚੱਲੋ’ ਨੀਤੀ ਦੀ ਪਾਲਣਾ ਨਹੀਂ ਕਰਦੀ ਅਤੇ ਆਪਣੇ ਸਾਥੀਆਂ ਦੀ ਪਰਵਾਹ ਕਰਦੀ ਹੈ। ਭਾਜਪਾ ਆਪਣੇ ਸਹਿਯੋਗੀਆਂ ਦੇ ਘੱਟ ਗਿਣਤੀ ਦੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਲੋਕ ਆਧਾਰ ਨੂੰ ਨਿਗਲਣ ਵਿੱਚ ਯਕੀਨ ਨਹੀਂ ਰੱਖਦੀ।

ਇਹ ਨਿਤੀਸ਼ ਕੁਮਾਰ ਲਈ ਇੱਕ ਸੰਕੇਤ ਸੀ ਕਿ ਭਾਜਪਾ ਨੇ ਉਨ੍ਹਾਂ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਈ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਹ ਵੱਖਰੀ ਗੱਲ ਹੈ ਕਿ ਨਿਤੀਸ਼ ਐੱਨ. ਡੀ. ਏ. ਤੋਂ ਬਾਹਰ ਚਲੇ ਗਏ।

ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੱਕ ਸ਼ਾਂਤੀ ਬਣਾਈ ਰੱਖਣਾ ਚਾਹੁੰਦੀ ਹੈ । ਉਹ ਸਾਰੇ ਵਿਵਾਦਪੂਰਨ ਮੁੱਦਿਆਂ ਨੂੰ ਛੱਡ ਰਹੀ ਹੈ ਕਿਉਂਕਿ ਮੋਦੀ ਦੇ ਮਨ ਵਿਚ ਮਿਸ਼ਨ-2024 ਹੈ। ਤੀਜਾ ਅਤੇ ਸਭ ਤੋਂ ਅਹਿਮ ਮੰਤਵ ਇਹ ਹੈ ਕਿ ਮੋਦੀ ਮਹਾਰਾਸ਼ਟਰ ਦੀਆਂ 48 ਲੋਕ ਸਭਾ ਸੀਟਾਂ ਵਿੱਚੋਂ ਐੱਨ. ਡੀ. ਏ. ਲਈ 45 ਸੀਟਾਂ ਚਾਹੁੰਦੇ ਹਨ।