ਭਾਰਤੀ ਮਹਿਲਾ ਹਾਕੀ ਟੀਮ ਚੀਨ ਤੋਂ 2-3 ਨਾਲ ਹਾਰੀ

ਭਾਰਤੀ ਮਹਿਲਾ ਹਾਕੀ ਟੀਮ ਦੇ ਜਰਮਨੀ ਦੌਰੇ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ, ਕਿਉਂਕਿ ਉਹ ਚੀਨ ਤੋਂ 2-3 ਨਾਲ ਹਾਰ ਗਈ। ਐਤਵਾਰ ਰਾਤ ਦੇ ਮੈਚ ਵਿੱਚ ਭਾਰਤ ਲਈ ਨਵਨੀਤ ਕੌਰ ਨੇ 24ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਚੀਨ ਲਈ ਚੇਨ ਜਿਆਲੀ (9ਵੇਂ ਮਿੰਟ), ਝੋਂਗ ਜਿਆਕੀ (45ਵੇਂਮਿੰਟ) ਅਤੇ ਜ਼ੂ ਯਾਨਨ (51ਵੇਂ ਮਿੰਟ) ਨੇ ਗੋਲ ਕੀਤੇ। ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਨੇ ਸਾਵਧਾਨੀ ਨਾਲ ਸ਼ੁਰੂਆਤ ਕੀਤੀ। ਭਾਰਤ ਨੂੰ ਤੀਜੇ ਹੀ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਚੀਨੀ ਡਿਫੈਂਸ ਨੇ ਇਸ ਨੂੰ ਨਾਕਾਮ ਕਰ ਦਿੱਤਾ। ਇਸ ਦੇ ਕੁੱਝ ਮਿੰਟਾਂ ਬਾਅਦ, ਭਾਰਤ ਨੇ ਫਾਊਲ ਕਰਕੇ ਵਿਰੋਧੀ ਟੀਮ ਨੂੰ ਪੈਨਲਟੀ ਸਟਰੋਕ ਦਾ ਮੌਕਾ ਦਿੱਤਾ।