ਭਾਰਤ-ਅਮਰੀਕਾ ਦੋਸਤੀ ਸਭ ਤੋਂ ਅਹਿਮ
.jpg)
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੀ ਦੋਸਤੀ ਕੁੱਲ ਆਲਮ ਵਿਚ ‘ਸਭ ਤੋਂ ਅਹਿਮ’ ਹੈ ਤੇ ਦੁਵੱਲੇ ਰਿਸ਼ਤੇ ਪਹਿਲਾਂ ਤੋਂ ਵਧੇਰੇ ਗਤੀਸ਼ੀਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਸਰਕਾਰੀ ਫੇਰੀ ਦੌਰਾਨ ਅਮਰੀਕਾ ਤੇ ਭਾਰਤ ਵੱਲੋਂ ਆਪਣੀ ਰਣਨੀਤਕ ਤਕਨਾਲੋਜੀ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਕਈ ਪ੍ਰਮੁੱਖ ਸਮਝੌਤਿਆਂ ’ਤੇ ਸਹੀ ਪਾਉਣ ਮਗਰੋਂ ਬਾਇਡਨ ਨੇ ਇਹ ਬਿਆਨ ਦਿੱਤਾ ਹੈ।