Improving Delhi's air quality is a very difficult task

Improving Delhi's air quality is a very difficult task
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ਹਿਰ 'ਚ ਹਵਾ ਗੁਣਵੱਤਾ ਨੂੰ ਸੁਧਾਰਨਾ ਬੇਹੱਦ ਮੁਸ਼ਕਲ ਕੰਮ ਰਿਹਾ ਹੈ। ਮੁੱਖ ਮੰਤਰੀ ਦਾ ਇਹ ਬਿਆਨ ਵਾਤਾਵਰਣ ਮੰਤਰਾਲਾ ਦੇ ਬਿਆਨ ਦੇ ਇਕ ਦਿਨ ਬਾਅਦ ਆਇਆ ਹੈ, ਜਿਸ 'ਚ ਕਿਹਾ ਗਿਆ ਸੀ ਕਿ ਦਿੱਲੀ 'ਚ ਸਾਲ 'ਚੰਗੇ ਤੋਂ ਮੱਧਮ' ਹਵਾ ਗੁਣਵੱਤਾ ਵਾਲੇ ਸਭ ਤੋਂ ਵੱਧ ਦਿਨ ਦਰਜ ਕੀਤੇ ਗਏ ਹਨ। ਦਿੱਲੀ 'ਚ ਸਾਲ 2016 ਤੋਂ ਲੈ ਕੇ ਹੁਣ ਤੱਕ ਦੇ 7 ਸਾਲਾਂ ਦੀ ਛਮਾਹੀ (ਜਨਵਰੀ-ਜੂਨ) 'ਚ ਸਾਲ 2023 'ਚ ਸਭ ਤੋਂ ਘੱਟ ਅਜਿਹੇ ਦਿਨ ਦਰਜ ਕੀਤੇ ਗਏ ਹਨ, ਜਦੋਂ ਹਵਾ ਗੁਣਵੱਤਾ 'ਖ਼ਰਾਬ ਤੋਂ ਗੰਭੀਰ' ਸ਼੍ਰੇਣੀ ਦਰਮਿਆਨ ਰਹੀ।