ਕਿਸਾਨਾਂ ਨੂੰ ਆਮਦਨ ਵਧਾਉਣ ਲਈ ਅਪਣਾਉਣੀ ਹੋਵੇਗੀ ਖ਼ੇਤੀ ਜੰਗਲਾਤ ਤਕਨੀਕ

ਕਿਸਾਨਾਂ ਨੂੰ ਆਮਦਨ ਵਧਾਉਣ ਲਈ ਅਪਣਾਉਣੀ ਹੋਵੇਗੀ ਖ਼ੇਤੀ ਜੰਗਲਾਤ ਤਕਨੀਕ
ਲਗਾਤਾਰ ਵਧ ਰਹੇ ਸ਼ਹਿਰੀਕਰਨ ਅਤੇ ਰਸਾਇਣਾਂ ਦੀ ਵਧਦੀ ਵਰਤੋਂ ਕਾਰਨ ਖੇਤੀ ਯੋਗ ਭੂਮੀ ਦੀ ਘਾਟ ਪੈਦਾ ਹੋ ਗਈ ਹੈ। ਕੀਟਨਾਸ਼ਕ ਦੀ ਵਰਤੋਂ ਕਾਰਨ ਉਪਜਾਊ ਧਰਤੀ ਦਾ ਰਕਬਾ ਘੱਟ ਹੁੰਦਾ ਜਾ ਰਿਹਾ ਹੈ। ਇਸ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਤਾਂ ਹੋ ਹੀ ਰਹੇ ਹਨਇਸ ਦੇ ਨਾਲ ਹੀ ਧਰਤੀ ਦੀ ਉਪਾਜਊ ਸ਼ਕਤੀ ਘੱਟ ਹੋਣ ਕਾਰਨ ਕਿਸਾਨਾਂ ਦੀ ਆਮਦਨ ਵੀ ਘੱਟ ਹੁੰਦੀ ਜਾ ਰਹੀ ਹੈ। ਖੇਤੀ ਜੰਗਲਾਤ ਵਿੱਚ ਘਟੀਆ, ਅਣਗੌਲੇ ਜਾਂ ਇੱਥੋਂ ਤੱਕ ਕਿ ਪਛੜੇ ਖੇਤਰਾਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਜਾਂ ਤਿੱਗਣੀ ਕਰਨ ਦੀ ਸਮਰੱਥਾ ਹੈ। ਕਿਸਾਨਾਂ ਦੁਆਰਾ ਪਹਾੜੀ, ਪਛੜੇ ਅਤੇ ਬਾਰਿਸ਼ ਵਾਲੇ ਖੇਤਰਾਂ ਵਿੱਚ ਜਾਂ ਲਗਭਗ 10 ਪ੍ਰਤੀਸ਼ਤ ਖੇਤੀ ਵਾਲੀ ਜ਼ਮੀਨ 'ਤੇ ਖੇਤੀ ਜੰਗਲਾਤ ਤਕਨੀਕ ਨੂੰ ਅਪਣਾਉਣ ਨਾਲ ਸਮੱਸਿਆ ਦਾ ਕੁਝ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ।

ਐਗਰੋਫੋਰੈਸਟਰੀ ਇੱਕ ਟਿਕਾਊ ਭੂਮੀ-ਵਰਤੋਂ ਪ੍ਰਬੰਧਨ ਪ੍ਰਣਾਲੀ ਹੈ ਜੋ ਜ਼ਮੀਨ ਦੇ ਇੱਕੋ ਹਿੱਸੇ 'ਤੇ ਰੁੱਖਾਂ, ਫ਼ਸਲਾਂ ਅਤੇ/ਜਾਂ ਪਸ਼ੂਆਂ ਦੀ ਕਾਸ਼ਤ ਨੂੰ ਜੋੜਦੀ ਹੈ। ਇਹ ਇੱਕ ਅਜਿਹਾ ਅਭਿਆਸ ਹੈ ਜੋ ਜੰਗਲਾਤ ਅਤੇ ਖੇਤੀਬਾੜੀ ਨੂੰ ਏਕੀਕ੍ਰਿਤ ਕਰਦਾ ਹੈ, ਜਿਸਦਾ ਉਦੇਸ਼ ਵਾਤਾਵਰਣ ਦੇ ਨਕਾਰਾਤਮਕ ਪ੍ਰਭਾਵ ਨੂੰ ਘੱਟ ਕਰਦੇ ਹੋਏ ਦੋਵਾਂ ਤੋਂ ਆਮਦਨੀ ਪੈਦਾ ਕਰਨਾ ਹੈ। ਭਾਰਤ ਨੇ 2014 ਵਿੱਚ ਰਾਸ਼ਟਰੀ ਖੇਤੀ ਜੰਗਲਾਤ ਨੀਤੀ ਅਪਣਾਈ ਸੀ।