ਕੁਝ ਘੰਟੇ ਪਹਿਲਾਂ ਹੀ ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਸਾਡੇ ਲਈ ਇਹ ਆਸਾਨ ਨਹੀਂ ਸੀ ਜਦੋਂ ਅਸੀ ਆਪਣੇ ਉਨੱਤੀ ਵਰ੍ਹਿਆਂ ਦੇ ਹੋਣਹਾਰ ਗੱਭਰੂ ਦੀ ਅੰਨੇਵਾਹ ਗੋਲੀ ਨਾਲ ਭੁੰਨੀ ਹੋਈ ਦੇਹ ਉਹਦੀ ਮਿਹਨਤ ਦੀ ਖੱਟੀ ਹਵੇਲੀ 'ਚ ਪਈ ਦੇਖੀ ਸੀ। ਦੁਨੀਆ ਦਾ ਦਿੱਤਾ ਹੌਸਲਾ ਉਸ ਵੇਲੇ ਮੇਰੇ ਲਈ ਥੋੜ੍ਹਾ ਪੈ ਜਾਂਦਾ ਜਦੋਂ ਮੈਂ ਉਨ੍ਹਾਂ ਸਮਿਆਂ 'ਚ ਖੋਈ ਸੁੰਨੇ ਪਏ ਉਹਦੇ ਕਮਰੇ ਵਿਚ ਬੈਠੀ ਉਹਦੇ ਜਨਮ ਹੋਣ ਤੋਂ ਪਹਿਲਾਂ ਦੇ ਸਮਿਆਂ 'ਚ ਖੋਈ ਹੁੰਦੀ ਆ, ਮੈਂ ਜਾਣਦੀ ਹਾਂ, ਜਦੋਂ ਉਸ ਨੂੰ ਗਲ ਨਾਲ ਲਾਉਣ ਲਈ, ਕੋਲੇ ਬਿਠਾਉਣ ਲਈ ਮੇਰਾ ਦਿਲ ਬੇਚੈਨੀ ਮਹਿਸੂਸ ਕਰਦਾ ਤਾਂ ਮੈਂ ਕਿਵੇਂ ਆਪਣੇ ਆਪ ਨੂੰ ਰੋਕਦੀ ਹਾਂ।''
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ, 2022 ਦਾ ਕੁਝ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਅੱਜ ਵੀ ਪੁੱਤ ਦੇ ਇਨਸਾਫ ਦੀ ਮੰਗ ਲਈ ਕਈ ਕੋਸ਼ਿਸ਼ਾਂ ਕਰ ਰਹੇ ਹਨ।Emotional post of Sidhu's mother
