ਡੋਨਾਲਡ ਟਰੰਪ ਨੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ ਖਿਲਾਫ ਦਾਇਰ ਕੀਤਾ ਜਵਾਬੀ ਮੁਕੱਦਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਕਾਲਮਨਵੀਸ 'ਤੇ ਜਵਾਬੀ ਮੁਕੱਦਮਾ ਦਾਇਰ ਕਰਦੇ ਹੋਏ ਦਾਅਵਾ ਕੀਤਾ ਹੈਕਿ ਸ਼ਿਕਾਇਤਕਰਤਾ 'ਤੇ ਉਨ੍ਹਾਂ ਦੇ ਪੈਸੇ ਬਕਾਇਆ ਹਨ ਅਤੇ ਜਿਊਰੀ ਵੱਲੋਂ ਇਸ ਗੱਲ ਤੋਂ ਇਨਕਾਰ ਕਰਨ ਦੇ ਬਾਅਦ ਵੀ ਉਹ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਸ ਗੱਲ 'ਤੇ ਜ਼ੋਰ ਦਿੰਦੀ ਰਹੀ ਹੈ ਕਿ ਉਸ ਨਾਲ ਬਲਾਤਕਾਰ ਹੋਇਆ ਹੈ। ਅਮਰੀਕਾ ਵਿੱਚ ਮੈਨਹਟਨ ਫੈਡਰਲ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਸਾਲ 1996 ਵਿੱਚ ਕਾਲਮਨਵੀਸ ਈ. ਜੀਨ ਕੈਰੋਲ ਦੇ ਜਿਨਸੀ ਸ਼ੋਸ਼ਣ ਅਤੇ ਉਨ੍ਹਾਂ ਦੀ ਮਾਣਹਾਨੀ ਕਰਨ ਦਾ ਦੋਸ਼ੀ ਪਾਇਆ ਸੀ। ਅਦਾਲਤ ਨੇ ਟਰੰਪ ਨੂੰ 50 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਸੀ।