ਕਾਂਗਰਸ ਨੇ 70 ਸਾਲ 370 ਨੂੰ ਬੱਚੇ ਵਾਂਗ ਗੋਦ ’ਚ ਪਾਲਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੱਧ ਪ੍ਰਦੇਸ਼ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਨੂੰ ਅਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲੈਂਦੇ ਹੋਏ ਅਤੇ ਚੋਣ ਬਿਗੁਲ ਫੂਕਦੇ ਹੋਏ ਕਿਹਾ ਕਿ ਕਾਂਗਰਸ ਨੇ 70 ਸਾਲ ਧਾਰਾ 370 ਨੂੰ ਇਕ ਬੱਚੇ ਵਾਂਗ ਗੋਦ ’ਚ ਪਾਲਿਆ ਹੈ ਅਤੇ ਕੀ ਅਜਿਹੇ ਲੋਕਾਂ ਨੂੰ ਨਾਂ ਬਦਲਣ ਤੋਂ ਬਾਅਦ ਵੀ ਵੋਟ ਦਿੱਤੀ ਜਾ ਸਕਦੀ ਹੈ? ਸ਼ਾਹ ਇੱਥੇ ਭਾਰਤੀ ਜਨਤਾ ਪਾਰਟੀ ਦੇ ਡਵੀਜ਼ਨ ਪੱਧਰੀ ਬੂਥ ਪ੍ਰਧਾਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।